Patiala: 21 June, 2021

Formation of Rotaract Club, tree plantation drive and International Yoga day at Modi College

The Charter ceremony of Retract Club by Rotary Club Mid Town Patiala was organized to open a new chapter in social service and philanthropy work at the college and to motivate students to contribute to the upliftment of the society. The ceremony was chaired by Mr. Monik Raj Singla, President Rotary Club Mid Town Patiala. The mission and objectives of the newly formed Rotaract club were introduced by Dr. Nishan Singh, Dean Sports. Prof (Mrs) Shailendra Sandhu, Vice principal of the college welcomed the president and members of Rotary Club.

College principal Dr. Khushvinder Kumar while addressing the students said that Rotary club has a glorious history and this organization is working for economic development, water and sanitation problems, for improving the health of mothers and children, education, disease prevention and control and promotion of peace in the country. Mr. Monik Raj Singla elaborated the mission and achievements of Rotary club and discussed their functions and future plans. The vote of thanks was presented by Prof. Ved Prakash Sharma, Dean, Social Sciences.

After the formal ceremony a tree plantation drive was also carried out in the college campus under guidance of Dr. Ashwani Sharma. Dean, Life Sciences.

In the early hours today the college also organized an On-line session of yoga in collaboration with Bhartiya Yog Sansthan Ludhiana to celebrate 7th international Yoga day for physical and spiritual well being and to promote healthy life styles among students and communities. The session was demonstrated by Dr. Dharam Singh Sandhu, Registrar, Jagat Guru Nanak Dev Punjab State Open University, Patiala.

College principal Dr. Khushvinder Kumar while addressing the participants said that the theme for this year for International Yoga day is ‘Yoga for well- being’. He said that it is relevant for our times in a society that is still recovering from the impact of Covid-19 pandemic. Dr. Harmohan Sharma, Programme Officer, NSS formerly introduced the objectives of this yoga session.

Dr. Dharam Singh Sandhu discussed the relevance of yoga in prevention of various physical and mental problems and in promotion of healthy and balanced life styles. Through demonstration of different asana and yoga exercises he motivated the students to bring awareness and information among their families and communities about benefits of ancient art of yoga.

This yoga session was attended by 300 students and faculty members.

ਪਟਿਆਲਾ: 21 ਜੂਨ, 2021

ਮੋਦੀ ਕਾਲਜ ਵਿਖੇ ਰੋਟਰਕ ਕਲੱਬ ਦੀ ਸਥਾਪਨਾ, ਬੂਟੇ ਲਗਾਉਣ ਦੀ ਮੁਹਿੰਮ ਤੇ ਅੰਤਰਰਾਸ਼ਟਰੀ ਯੋਗਾ ਦਿਵਸ ਦਾ ਆਯੋਜਨ

            ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਅੱਜ ਰੋਟਰੀ ਕਲੱਬ ਮਿੱਡ ਟਾਊਨ ਪਟਿਆਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸਮਾਜ-ਭਲਾਈ ਤੇ ਸਮਾਜਿਕ-ਆਰਥਿਕ ਤੌਰ ਤੇ ਪੱਛੜੇ ਤਬਕਿਆਂ ਦੀ ਸਹਾਇਤਾ ਲਈ ਉਤਸ਼ਾਹਿਤ ਕਰਨ ਲਈ ਰੋਟਰਕ ਕਲੱਬ ਦੀ ਸਥਾਪਨਾ ਕੀਤੀ ਗਈ।ਇਸ ਦੀ ਸਥਾਪਨਾ ਦੀ ਰਸਮੀ ਕਾਰਵਾਈ ਵਿੱਚ ਰੋਟਰੀ ਕਲੱਬ ਮਿੱਡ ਟਾਊਨ ਪਟਿਆਲਾ ਦੇ ਪ੍ਰਧਾਨ ਸ੍ਰੀ ਮਾਨਕ ਰਾਜ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਨਵੇਂ ਰੋਟਰਕ ਕਲੱਬ ਦੇ ਉਦੇਸ਼ਾਂ ਤੇ ਮਿਸ਼ਨ ਬਾਰੇ ਡਾ. ਨਿਸ਼ਾਨ ਸਿੰਘ, ਡੀਨ, ਫਿਜ਼ੀਕਲ ਐਜੂਕੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ।ਰੋਟਰੀ ਕਲੱਬ ਮਿੱਡ ਟਾਊਨ ਪਟਿਆਲਾ ਦੇ ਪ੍ਰਧਾਨ ਦਾ ਰਸਮੀ ਸਵਾਗਤ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.ਸ਼ੈਲੇਦਰ ਸਿੱਧੂ ਨੇ ਕੀਤਾ।

            ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਰੋਟਰੀ ਕਲੱਬ ਦੇ ਇਤਿਹਾਸ ਤੇ ਝਾਤ ਮਾਰਦਿਆ ਕਿਹਾ ਕਿ ਇਸ ਸੰਸਥਾ ਦਾ ਗਰੀਬ ਤਬਕਿਆਂ ਦੀ ਭਲਾਈ, ਪਾਣੀ ਤੇ ਸਫਾਈ-ਪ੍ਰਬੰਧਨ, ਮਾਵਾਂ ਤੇ ਬੱਚਿਆਂ ਦੀਆਂ ਸਿਹਤ-ਸਹੂਲਤਾਂ, ਸਿੱਖਿਆ, ਬੀਮਾਰੀਆਂ ਦੇ ਰੋਕਥਾਮ ਤੇ ਮੁਲਕ ਵਿੱਚ ਸ਼ਾਤੀ ਬਣਾਈ ਰੱਖਣ ਵਿੱਚ ਜ਼ਿਕਰਯੋਗ ਭੂਮਿਕਾ ਹੈ।ਇਸ ਮੌਕੇ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆ ਸ੍ਰੀ ਮਾਨਕ ਰਾਜ ਸਿੰਘ ਨੇ ਦੱਸਿਆ ਕਿ ਆਪਣੇ ਸਥਾਪਨਾ ਵਰ੍ਹੇ ਤੋ ਲੈਕੇ ਅੱਜ ਤੱਕ ਰੋਟਰੀ ਕਲੱਬ ਨੇ ਸਮਾਜਿਕ ਭਲਾਈ ਅਤੇ ਪੱਛੜੇ ਵਰਗਾਂ ਦੇ ਵਿਕਾਸ ਵਿੱਚ ਢੁਕਵਾਂ ਹਿੱਸਾ ਪਾਇਆ ਹੈ ਅਤੇ ਅਗਲੇ ਸਾਲਾਂ ਵਿੱਚ ਅਸੀਂ ਕਲੱਬ ਵੱਲੋਂ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਦੇ ਖੇਤਰਾਂ ਵਿੱਚ ਕਈ ਪਹਿਲਕਦਮੀਆਂ ਕਰਨ ਬਾਰੇ ਸੋਚ ਰਹੇ ਹਾਂ।ਇਸ ਮੌਕੇ ਤੇ ਧੰਨਵਾਦ ਦਾ ਮਤਾ ਪ੍ਰੋ.ਵੇਦ ਪ੍ਰਕਾਸ਼, ਡੀਨ ਸੋਸ਼ਲ ਸਾਇੰਸਿਜ਼ ਨੇ ਪੇਸ਼ ਕੀਤਾ।

            ਇਸ ਕਾਰਵਾਈ ਤੋਂ ਬਾਅਦ ਡਾ.ਅਸ਼ਵਨੀ ਕੁਮਾਰ, ਡੀਨ ਲਾਈਫ ਸਾਇੰਸਿਜ਼ ਦੀ ਨਿਗਰਾਨੀ ਹੇਠ ਕਾਲਜ ਕੈਂਪਸ ਅਤੇ ਸਨੌਰ ਰੋਡ ਵਿਖੇ ਬੂਟੇ ਵੀ ਲਗਾਏ ਗਏ।

            ਇਸ ਤੋਂ ਇਲਾਵਾ ਅੱਜ ਸਵੇਰ ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਭਾਰਤੀਆ ਯੋਗ ਸੰਸਥਾਨ, ਲੁਧਿਆਣਾ ਦੇ ਸਹਿਯੋਗ ਨਾਲ ਸੱਤਵੇਂ ਅੰਤਰ-ਰਾਸ਼ਟਰੀ ਯੋਗਾ ਦਿਵਸ ਦੇ ਸੰਦਰਭ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਇੱਕ ਆਨਲਾਈਨ ਯੋਗਾ ਸ਼ੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਮਾਨਸਿਕ ਤੇ ਸਰੀਰਿਕ ਸਿਹਤ ਲਈ ਯੋਗਾ ਦੇ ਯੋਗਦਾਨ ਬਾਰੇ ਜਾਗਰੂਕ ਕਰਨਾ ਤੇ ਉਹਨਾਂ ਵਿੱਚ ਤੰਦਰੁਸਤ ਜੀਵਣ-ਜਾਂਚ ਨੂੰ ਪ੍ਰਫੁਲਿਤ ਕਰਨਾ ਸੀ।ਇਸ ਮੌਕੇ ਤੇ ਮੁੱਖ ਸ਼ੈਸਨ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਉਪਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਧਰਮ ਸਿੰਘ ਸੰਧੂ ਨੇ ਸੰਚਾਲਿਤ ਕੀਤਾ।

            ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਯੋਗਾ ਦੀ ਪ੍ਰਾਚੀਨ ਪੱਧਤੀ ਨਾਲ ਜੁੜਣ ਦਾ ਸੱਦਾ ਦਿੰਦਿਆ ਕਿਹਾ ਕਿ ਇਸ ਸਾਲ ਯੋਗਾ ਦਿਵਸ ਦਾ ਥੀਮ ‘ਯੋਗਾ ਫਾਰ ਵੈੱਲ ਬੀਇੰਗ’ ਹੈ।ਉਹਨਾਂ ਨੇ ਦੱਸਿਆ ਕਿ ਇਸ ਸਮੇਂ ਜਦੋਂ ਸਾਡਾ ਦੇਸ਼ ਕਰੋਨਾ ਮਹਾਂਮਾਰੀ ਦੇ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਯੋਗਾ ਦੀ ਮਾਨਸਿਕ ਤੇ ਸਰੀਰਿਕ ਸਿਹਤ ਲਈ ਉਪਯੋਗਤਾ ਹੋਰ ਵੀ ਵੱਧ ਜਾਂਦੀ ਹੈ।ਇਸ ਮੌਕੇ ਤੇ ਡਾ.ਹਰਮੋਹਣ ਸ਼ਰਮਾ, ਪ੍ਰੋਗਰਾਮ ਅਫਸਰ, ਐੱਨ.ਐੱਸ.ਅੇੱਸ ਨੇ ਇਸ ਸ਼ੈਸ਼ਨ ਦੇ ਮੁੱਖ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ।

            ਡਾ. ਧਰਮ ਸਿੰਘ ਸੰਧੂ ਨੇ ਇਸ ਸ਼ੈਸਨ ਵਿੱਚ ਵਿਭਿੰਨ ਯੋਗ ਆਸਨਾਂ ਤੇ ਕਸਰਤਾਂ ਦੀ ਮਦਦ ਨਾਲ ਦੱਸਿਆ ਕਿ ਯੋਗਾ ਨਾ ਸਿਰਫ ਬਹੁਤ ਸਾਰੀਆਂ ਮਾਨਸਿਕ ਤੇ ਸਰੀਰਿਕ ਬੀਮਾਰੀਆਂ ਤੋਂ ਬਚਾਉਂਦਾ ਹੈ ਸਗੋਂ ਇੱਕ ਤੰਦਰੁਸਤ ਤੇ ਸੁਤੰਲਿਤ ਜ਼ਿੰਦਗੀ ਜਿਉਣ ਵਿੱਚ ਵੀ ਮਦੱਦਗਾਰ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਘਰ-ਪਰਿਵਾਰ ਤੇ ਸਮਾਜਿਕ ਘੇਰੇ ਵਿੱਚ ਯੋਗ ਬਾਰੇ ਜਾਣਕਾਰੀ ਦਾ ਪਸਾਰ ਕਰਨ ਤੇ ਇਸ ਪ੍ਰਾਚੀਨ ਕਲਾ ਬਾਰੇ ਜਾਗਰੂਕ ਕਰਨ ਦਾ ਵੀ ਸੱਦਾ ਦਿੱਤਾ।

            ਇਸ ਸੈਸ਼ਨ ਵਿੱਚ ਲਗਭਗ 300 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਾਜ਼ਰੀ ਲੁਆਈ।



List of Participants
 
mmmcpta, mmmcpta2021, IDY2021, InternationalDayofYoga2021, rotaryclub, TreePlantation, PunjabiUniversityPatiala, NSS, ncc, yoga